ਧਰਮ

ਮਰਦ ਵੋਹ ਹੇਂ ਜੋ ਜ਼ਮਾਨੇ ਕੋ ਬਦਲ ਦੇਤੇ ਹੇਂ…….  ਛੋਟੀ ਉਮਰ ਦੀ ਵੱਡੀ ਦਾਸਤਾਨ—ਦਾਸਤਾਨੇ-ਸ਼ਹਾਦਤ

   ਡਾ ਜਸਬੀਰ ਸਿੰਘ ਸਰਨਾ/ ਕੌਮੀ ਮਾਰਗ ਬਿਊਰੋ | December 15, 2023 06:25 PM

 

                       ਗੁਰੂ ਗੋਬਿੰਦ ਸਿੰਘ ਸਾਹਿਬ,  ਇਨਕਲਾਬ ਦੀ ਸਾਕਾਰ ਮੂਰਤ,  ਸਮੁੱਚੇ ਸੰਸਾਰ ਦਾ ਨੂਰ,  ਤੇਜਸਵੀ ਹੁਸੀਨ ਆਤਮਾ,  ਬੇਮਿਸਾਲ ਕਾਰਨਾਮਿਆਂ ਦਾ ਲਿਸ਼ਕਾਰਾ,  ਨਿਡਰਤਾ ਚੜ੍ਹਦੀ ਕਲਾ ,  ਸੰਸਾਰ ਦੇ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ਜਿਨ੍ਹਾਂ ਸਾਰਾ ਸਰਬੰਸ ਹੀ ਮਨੁੱਖੀ ਆਜ਼ਾਦੀ ਲਈ,  ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਪਾਸ਼ ਪਾਸ਼ ਕਰਨ ਲਈ,  ਦਲੇਰੀ ਭਰੇ ਸੰਗਰਾਮ ਹੀ ਨਹੀਂ ਲੜੇ ਸਗੋਂ ਮੁਸਮਿਮ-ਦ੍ਰਿੜ  ਸੰਕਲਪ ਦਾ ਨਵਾਂ ਬਾਬ ਇਤਿਹਾਸ ਵਿੱਚ ਆਣ ਜੋੜਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦ੍ਰਿੜ੍ਹਤਾ,  ਸਵੈ-ਵਿਸ਼ਵਾਸ,  ਹੌਸਲੇ ਤੇ ਕੁਰਬਾਨੀ ਦੀ ਸਪਿਰਿਟ ਨੇ ਸਰਬ ਸਮਿਆਂ ਲਈ ਨਿਰਭਉ ਅਤੇ ਨਿਰਵੈਰ ਹੋ ਕੇ ਜੀਵਨ ਸਗ੍ਰਾਮ ਵਿਚ ਜੂਝਣ ਦੀਆਂ ਪੈੜਾਂ ਉਲੀਕ ਦਿੱਤੀਆਂ ਗੁਰੂ ਸਾਹਿਬ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਜੋ ਕੌਤਕ,  ਕਰਤੱਬ ਤੇ ਬਖ਼ਸ਼ਿਸ਼ਾਂ ਕਰ ਕੇ ਮੁਰਦਾ ਕੌਮ ਵਿੱਚ ਅਜਿਹੀ ਰੂਹ ਫੂਕੀ,  ਜੋ ਸੰਸਾਰ ਦੀ ਤਵਾਰੀਖ਼ ਦਾ ਇਕ ਅਦਭੁਤ ਕ੍ਰਿਸ਼ਮਾ ਸੀ ਕਲਗੀਧਰ ਪਾਤਸ਼ਾਹ ਦੀ ਜ਼ਿੰਦਗੀ ਵਿੱਚ ਅਜਿਹੇ ਸਮੇਂ ਵੀ ਆਏ ਜਦੋਂ ਉਨ੍ਹਾਂ ਨੂੰ ਭੁੱਖਾਂ ਕੱਟਣੀਆਂ ਪਈਆਂ,  ਪੈਰਾਂ ਵਿੱਚ ਕੰਡੇ ਵੀ ਚੁਭਵਾਏ,  ਧੁਪਾਂ ਵਿੱਚ ਵੀ ਸੜੇ ਅਤੇ ਅਨੇਕਾਂ ਮੁਸੀਬਤਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਪਰ ਆਪਣੇ ਮਿਸ਼ਨ ਵਿੱਚ ਕਦਮ--ਕਦਮ ਅੱਗੇ ਹੀ ਤੁਰਦੇ ਗਏ ਅਜਿਹੇ ਮਰਦ ਅਗੰਮੜੇ ਲਈ ਹੀ ਕਿਸੇ ਲਿਖਿਆ ਹੈ

ਏਕ ਵੋਹ ਹੈਂ ਜੋ ਚਲਤੇ ਹੈਂ ਜ਼ਮਾਨੇ ਕੇ ਸਾਥ ਸਾਥ

ਮਰਦ ਵੋਹ ਹੈਂ ਜੋ ਜ਼ਮਾਨੇ ਕੋ ਬਦਲ ਦੇਤੇ ਹੈਂ

    ਤੇ 6 ਦਸੰਬਰ 1705 ਦੀ ਤਾਰੀਕ ਹੈ ਆਨੰਦਪੁਰ ਸਾਹਿਬ ਨੂੰ ਅੱਠ ਮਹੀਨਿਆਂ ਮੁਗ਼ਲਾਂ,  ਪਹਾੜੀ ਰੰਗੜਾਂ ਤੇ ਗੁਜਰਾਂ ਨੇ ਘੇਰਿਆ ਹੋਇਆ ਹੈ ਆਨੰਦਪੁਰ ਸਾਹਿਬ ਦੇ ਹਾਲਾਤ ਬੜੀ ਸ਼ਿੱਦਤ ਨਾਲ ਦਰਦਨਾਕ ਸਥਿਤੀ ਅਖਤਿਆਰ ਕਰ ਚੁੱਕੇ ਹਨਕਿਲੇ ਅੰਢੀ ਰਾਸ਼ਨ ਪਾਣੀ ਆਉਣ ਦੇ ਸਾਰੇ ਸਾਧਨ ਦੁਸ਼ਮਣ ਫੌਜਾਂ ਨੇ ਬੰਦ ਕਰ ਦਿੱਤੇ ਹਨ ਕਿਲ੍ਹੇ ਅੰਦੀ | 460 ਦੇ ਕਰੀਬ ਸਿੰਘ,  ਸਿੰਘਣੀਆਂ ਤੇ ਮਾਸੂਮ ਬੱਚੇ ਹਨ ਸਿੰਘ ਰੁੱਖਾਂ ਦੇ ਪੱਤਿਆਂ ਛਿੱਲੜਾਂ ਤੇ ਗੁਜ਼ਾਰਾ ਕਰ ਕੇ ਵੀ ਆਪਣਾ ਸਿਦਕ ਬਲਵਾਨ ਰੱਖ ਰਹੇ ਹਨ ਸਿੰਘਾਂ ਨੇ ਕਿਹਾ ਅੰਦਰ ਕੁੱਝ ਘੋੜੇ ਵੀ ਮਾਰ ਕੇ ਖਾ ਲਏ ਹਨ ਪੁਰਾਂ ਤੋਂ ਤੋਹਫ਼ੇ ਵਜੋਂ ਮਿਲਿਆ ਪਰਸਾਈ ਹਾਥੀ ਵੀ ਭੁੱਖਮਰੀ ਨਾਲ ਮਰ ਚੁੱਕਾ ਸੀ ਸਿੰਘਾਂ ਕੋਲੋਂ ਹੁਣ ਹੋਰ ਭੁੱਖ ਬਰਦਾਸ਼ਤ ਨਹੀਂ ਸੀ ਰਹੀ ਸਿੰਘ ਆਨੰਦਪੁਰ ਕਿਲ੍ਹੇ ਨੂੰ ਛੱਡ ਕੇ ਨਿਕਲ ਜਾਣਾ ਚਾਹੁੰਦੇ ਸਨ ਕੁਝ ਸਿੰਘਾਂ ਨੇ ਮਾਤਾ ਗੁਜਰੀ ਜੀ ਅੱਗੇ ਫ਼ਰਿਆਦ ਕੀਤੀ ਕਲਗੀਧਰ ਪਿਤਾ ਨੇ ਪ੍ਰਮੁੱਖ ਸਿੰਘਾਂ ਨਾਲ ਵਿਚਾਰ ਕਰ ਕੇ ਆਨੰਦਪੁਰ ਸਾਹਿਬ ਨੂੰ ਆਖਰੀ ਅਲਵਿਦਾ ਕਰਨ ਦਾ ਫੈਸਲਾ ਸੁਣਾ ਦਿੱਤਾ ਗੁਰੂ ਸਾਹਿਬ ਨੇ ਆਪਣੀ ਮਾਤਾ ਗੁਜਰੀ ਨੂੰ ਐਸਾ ਕਹਿਆ "ਮਾਤਾ ਜੀ ਤੁਸੀਂ ਨਿੱਕ ਨੀਂਗਰ ਨਾਲ ਲੈ ਚਾਹੀਐ ਗਇਆ ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ ਤੁਸੀਂ ਪਹਿਲਾਂ ਟਰੋਂ ਪਾਊ ਚਾਲ੫੪੧(ਬੰਸਾਵਲੀ ਨਾਮਾ)

      ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਔਰੰਗਜ਼ੇਬ ਵਲੋਂ ਆਈ ' ਚਿੱਠੀ ਪੜ੍ਹੀ | ਗੁਰੂ ਸਾਹਿਬ ਨੇ ਸਾਰਿਆਂ ਨੂੰ ਸਮਝਾ ਦਿੱਤਾ ਸੀ ਕਿ ਸਾਰੇ ਪੈਦਲ,  ਇਕੱਠੇ ਜਾਣ ' ਗਏ ਅਤੇ ਰਸਤੇ ਵਿਚ ਕੋਈ ਨਹੀਂ ਰੁਕੇਗਾ ਹਥਿਆਰਾਂ ਤੋਂ ਬਗੈਰ ਹੋਰ ਸਾਜੋ-ਸਾਮਾਨ ਨਾਲ ਲੈ ਜਾਣ ਦੀ ਸਖਤ ਮਨਾਈ ਸੀ

ਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਕੋ ਦਖਣ ਦੇਸ਼ ਮੇਂ ਭੇਜੀ ਪਤ੍ਕਾ ਕੀ ਉਡੀਕ ਮੇਂ ਸਨ ਸਾਲ ਸਤਰਾਂ ਸੈ ਬਾਸਠ ਪੋਖ ਮਾਸੇ ਦਿਹ ਪੱਚ ਗਏ ਦੱਖਣ ਦੇਸ਼ ਸੇ ਬਾਦਸ਼ਾਹ ਕਾ ਜਾ ਸ਼ਾਹੀ ਪ੍ਰਵਾਨਾ ਕੁਰਾਨ ਕੀ ਜਿਲਦ ਤੇ ਲਿਖਾ ਹੂਆ ਕਾਜ਼ੀ ਲੈ ਕੇ ਅਨੰਦਪੁਰ ਮੇਂ ਆਏ ਗਇਆ ਗੁਰੂ ਜੀ ਨੇ ਉਦੈ ਸਿੰਘ ਆਦਿ ਮੁੱਖੀ ਸਿੰਘਾਂ ਸਾਥ ਵਿਚਾਰ ਕਰਕੇ ਫ਼ੈਸਲਾ ਕੀਆ ਕਿ ਅੱਜ ਰਾਤ ਕੇ ਸਮੇਂ ਕਿਲ੍ਹਾ ਅਨੰਦਪੁਰ ਤਿਆਗ ਦੇਣਾ ਚਾਹੀਏ (ਗੁਰੂ ਦੀਆਂ ਸਾਖੀਆ ਸਰੂਪ ਸਿੰਘ ਕੋਸ਼ਿਸ਼)

      ਪਹਾੜੀਆਂ ਤੇ ਮੁਗ਼ਲਾਂ ਨੇ ਗਊ ਅਤੇ ਕੁਰਾਨ ਦੀਆਂ ਕਸਮਾਂ ਚੁੱਕੀਆਂ ਸਨ ਕਿ ਬਾਹਰ ਜਾਣ ਸਮੇਂ ਕੋਈ ਰੁਕਾਵਟ ਨਹੀਂ ਪਾਉਣਗੇ | ਕਕਰਾਲੀ ਰਾਤ ਦਾ ਹਨੇਰਾ,  ਸਿਆਲ ਦੀ ਰੁੱਤ,  ਮੋਸਲੇਧਾਰ ਬਾਰਸ਼,  ਇਹੋ ਜਿਹੇ ਵਾਤਾਵਰਨ ਵਿੱਚ ਦੁਸ਼ਮਣ ਫ਼ੌਜਾਂ ਦੇ ਘੇਰੇ ਵਿੱਚੋਂ ਬਾਹਰ ਨਿਕਲਣਾ,  ਬੜਾ ਢੁਕਵਾਂ ਸਮਾਂ ਸੀ ਔਰੰਗਜ਼ੇਬ ਬਾਦਸ਼ਾਹ ਵੱਲੋਂ ਆਈ ਚਿੱਠੀ ਦਾ ਜ਼ਿਕਰ ਗੁਰੂ ਸਾਹਿਬ ਨੇ ‘ਜ਼ਫ਼ਰਨਾਮਾਵਿੱਚ ਕੀ ਕੀਤਾ ਹੈ

ਨਵਿਸ਼ਤਾ ਰਸੀਦ ਬ ਗੁਫ਼ਤਾ ਜ਼ਬਾਂ

 ਬਾਯਦ ਕਿ ਈਂ ਕਾਰ ਰਾਹਤ ਰਸਾਂ

    ਇਸ ਚਿੱਠੀ ਦਾ ਜ਼ਿਕਰ ‘ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਦਾ ਕਰਤਾ ਵੀ ਕਰਦਾ ਹੈ,  ਜੋ ਕਾਗਤ ਕਰ ਮੈ ਲੈ ਪਿਖਯੋ  ਪੁਨ ਔਰਗ ਕੋ ਲਿਖਯੋ ਮੰਗਾਯੋ ਲਿਯੋ ਸੰਭਾਰ ਜੇਬ ਮਹਿ ਪਾਯੋ  ਸਭ ਕੋ ਕਹਿਯੋ ਤਿਆਰ ਹੋ ਜਾਵੋ ਨਿਕਸਹੂ ਵਹਿਰ ਭਲੋ ਮੰਗ ਪਾਵੇ (ਰਿਤੂ ਛੇਵੀਂ ਅੰਸੂ ੨੧)

    ਇਕ ਪਾਸੇ ਦੁਸ਼ਮਣ ਫ਼ੌਜਾਂ ਦੀ ਘੇਰਾਬੰਦੀ,  ਬਿਖੜੇ ਤੇ ਭਿਆਨਕ ਰਸਤੇ,  ਜੰਗਲ ਤੇ ਮੌਸਲੇਧਾਰ ਬਾਰਸ,  ਕਕਰਾਲੀ ਕਾਲੀ ਘੁੱਪ ਹਨੇਰੀ ਰਾਤ ਅਤੇ ਸੁਕਦੀ-ਸਰਸਾ ਨਦੀਅਤੇ ਦੂਜੇ ਪਾਸੇ ਕਲਗੀਆਂ ਵਾਲੇ ਦੀ ਦ੍ਰਿੜਤਾ,  ਸਵੈ-ਵਿਸ਼ਵਾਸ,  ਲੋਹ-ਸੰਕਲਪ ਤੇ ਕੁਰਬਾਨੀ ਨਾਲ ਲਟ ਲਟ ਬਦਲੇ ਹੌਸਲਿਆਂ ਨਾਲ ਲਬਰੇਜ਼ ਮੁੱਠੀ ਭਰ ਸਿੰਘ,  ਸਿੰਘਣੀਆਂ ਤੇ ਮਾਸੂਮ ਬਚੇ ਇਸ ਕਾਫ਼ਲ ਵਿੱਚ ਤਕਰੀਬਨ 460 ਸਿੰਘ,  ਮਾਤਾ ਗੁਜਰੀ ਜੀ,  ਚਾਰ ਸਾਹਿਬਜ਼ਾਦੇ,  ਬਾਕੀ ਸਿੱਖਾਂ ਤੇ ਸੁਭਿਖੀ ਸ਼ਾਮਲ ਸਨ ਇਨ੍ਹਾਂ ਵਿੱਚੋਂ 40 ਸਿੰਘ ਅਜਿਹੇ ਸਨ ਜਿਨ੍ਹਾਂ ਗੁਰੂ ਸਾਹਿਬ ਦੇ ਅੰਗ-ਸੰਗ ਰਹਿ ਕੇ ਜਾਨਾਂ ਵਾਰਨ ਦਾ ਹਲਫਨਾਮਾ ਲਿਆ ਸੀ

ਤਾਰੋਂ ਕੀ ਛਾਉ ਕਿਲ੍ਹੇ ਸੇ ਸਤਿਗੁਰੂ ਰਵਾਂ ਹੂਏ ਕਸ ਕੇ ਕਮਰ ਸਵਾਰ ਥੇ ਸਾਰ ਜਵਾ ਹੋਏ ਚਾਰ ਪਿਸਰ ਹਜਰ ਕੇ,  ਹਮਰਾਹ ਸਵਾਰ ਥੇ ਜੋਰਾਵਰ ਔਰ ਫ਼ਤਿਹ,  ਅਜੀਤ ਔਰ ਜੁਝਾਰ ਥੇ

ਇਹ ਸਾਰਾ ਕਾਫ਼ਲਾ ਕੀਰਤਪੁਰ ਸਾਹਿਬ ਤੱਕ ਚੁਪਚਾਪ ਤੁਰਦਾ ਰਿਹਾ ਕੀਰਤਨ ਤੋਂ ਬਿਲਾਸਪੁਰ ਜਾਣ ਵਾਲਾ ਮੋੜ ਲੰਘ ਕੇ ਸਰਸਾ ਨਦੀ ਵੱਲ ਜਾ ਰਿਹਾ ਸੀ ਕਿ ਕਿਸ ਪਹਾੜੀਏ ਨੇ ਇਸ ਕਾਫ਼ਲੇ ਨੂੰ ਦੇਖ ਲਿਆ ਅਤੇ ਜਾ ਕੇ ਫ਼ੌਜਾਂ ਨੂੰ ਮੂੰਹ ਦਿੱਤੀ ਸਿਘ ਨੂੰ ਪਹਾੜੀ ਫੌਜਾਂ ਦੇ ਮਗਰ ਆਉਣ ਦੀ ਇਤਲਾਹ ਝਖੀਆਂ ਪਿੰਡ ਕੋਲ  ਕੇ ਮਿਲੇ ਇਹ ਖ਼ਬਰ ਮਿਲਦਿਆਂ ਹੀ ਗੁਰੂ ਸਾਹਿਬ ਨੇ ਜਾਨਬਾਜ਼ ਸਿੰਘਾਂ ਨੂੰ ਖ਼ਾਸ ਪੁਜੀਸ਼ਨ ਲੈਣ ਵਾਲੇ ਹਦਾਇਤਾਂ ਕੀਤੀਆਂ ਭਾਈ ਉਦੈ ਸਿੰਘ ਨੂੰ 50 ਸਿੰਘਾਂ ਦਾ ਜਥਾ ਦੇ ਕੇ ਸ਼ਾਹੀ ਕਿਸੇ ਕਿ ਮੋਰਚਾ ਲਾਉਣ ਲਈ ਹੁਕਮ ਕੀਤਾ ਭਾਈ ਜੀਵਨ ਸਿੰਘ (ਜੇਤਾਨੂੰ 100 ਸਿੰਘ ਦੇ ਕੇ ਝੱਖੀਆਂ ਪਿੰਡ ਦੀ ਲੱਗਾ ਸਰਸਾ ਨਦੀ ਦੇ ਕਿਨਾਰੇ ਮੋਰਚਾ ਲਾਉਣ ਦੀ ਹਦਾਹਿਤ ਕੀਤੀ ਇਕ ਸੌ (100) ਸਿੰਘਾਂ ਦਾ ਤੀਜਾ ਜਥਾ ਭਾਈ ਬਚਿੱਤਰ ਸਿੰਘ ਦੀ ਕਮਾਣ ਹਠ ਰੌਪੜ ਤੋਂ  ਰਹੀ ਨਵਾਬ ਸਰਹਿੰਦ ਦੀ ਫੌਜ ਨੂੰ ਰੋਕਣ ਲਈ ਹੁਕਮ ਕੀਤਾ ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਹਦਾਇਤ ਦਿੱਤੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁਢਾ ਸਿੰਘ ਦੇ ਜਥੇ ਨੂੰ ਇਤਲਾਹ ਦੇਣੀ ਕਿ ਉਹ ਸਰਸਾ ਨਦੀ ਪਾਰ ਕਰ ਕੇ ਕੋਟਲਾ ਪਿੰਡ ਵਿੱਚ ਭਾਈ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਪੁੱਜ ਜਾਣ ਇਸੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ,  ਉਨ੍ਹਾਂ ਦੇ ਦੋ ਸੇਵਕ ਭਾਈ ਸੁੰਨਾ ਸਿੰਘ ਤੇ ਬੀਬੀ ਸੁਭਿੱਖੀ ਸਰਸਾ ਨਦੀ ਪਾਰ ਕਰ ਕੇ ਚਮਕੌਰ ਵੱਲ ਚਲੇ ਗਏ ਮਾਤਾ ਗੁਜਰੀ ਜੀ ਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ (ਰਸੋਈਆਆਪਣੇ ਪਿੰਡ ਖੇੜੀ ਲੈ ਗਿਆ ਇਸ ਨਿਮਕ ਹਰਾਮ ਨੇ ਮਾਤਾ ਗੁਜਰੀ ਜੀ ਤੇ ਮਾਸੂਮ ਬੱਚਿਆਂ ਨੂੰ ਸਰਹਿੰਦ ਦੇ ਨਵਾਬ ਕੋਲ ਗਿ੍ਫ਼ਤਾਰ ਕਰਾ ਕੇ ਵੱਡੇ ਇਨਾਮ ਪ੍ਰਾਪਤ ਕੀਤੇ (ਇਸੇ ਗੰਗੂ ਦੀ ਵੰਸ਼ ਨੇ ਬਾਅਦ ਵਿੱਚ ਸਿੱਖਾਂ 'ਤੇ ਅਨੇਕਾਂ ਜ਼ੁਲਮ ਢਾਏ,  ਜੋ ਇਕ ਵੱਖਰੀ ਪੁਸਤਕ ਦੀ ਮੰਗ ਕਰਦੀ ਹੈ)

ਗੁਰੂ ਸਾਹਿਬ ਅਤੇ ਸਿੰਘਾਂ ਨੇ ਸਰਸਾ ਨਦੀ ਦੇ ਹੜਿਆਲੇ ਪਾਣੀਆਂ ਨੂੰ ਪਾਰ ਕੀਤਾ,  ਕੁਝ ਸਿੰਘ ਰੁੜ੍ਹ ਵੀ ਗਏ ਗੁਰੂ ਸਾਹਿਬ ਤੇ ਕੁਝ ਸਿੰਘ ਦਰਿਆ ਸਤਲੁਜ ਦੇ ਕਿਨਾਰੇ ਕਿਨਾਰੇ ਠੰਡੇ ਤੇ ਲੰਧੀ ਮਾਜਰਾ ਪਿੰਡਾਂ ਦੀ ਸਰਜ਼ਮੀਨ 'ਚੋਂ ਹੁੰਦੇ ਹੋਏ ਨਿਹੰਗ ਖਾਂ ਦੀ ਗੜ੍ਹੀ ਪੁੱਜੇ ਸਨ ਦੂਜੇ ਪਾਸੇ ਬਚਿਤ੍ਰ ਸਿੰਘ ਤੇ ਉਸ ਦੇ ਜਥੇ ਦੀ ਰੋਪੜ ਨੂੰ ਜਾਂਦਿਆਂ ਮਲਕਪੁਰ ਦੇ  ਰੰਗੜਾਂ ਤੇ ਰੋਪੜ ਦੇ ਪਠਾਣਾਂ ਨਾਲ ਗਹਿਗੱਚ ਲੜਾਈ ਹੋਈ ਇਸ ਵਿੱਚ ਬਚਿਤ੍ਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਤੇ ਹਰ ਸਿੰਘਾਂ ਨੇ ਰਸਤੇ ਵਿੱਚ ਪਏ ਜ਼ਖ਼ਮੀ ਬਚਿਤ੍ਰ ਸਿੰਘ ਨੂੰ ਚੁੱਕ ਕੇ ਨਿਹੰਗ ਦੀ ਗੜ੍ਹੀ ਵਿੱਚ ਲੈ ਆਏ ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਸਿੰਘ ਉਡੀਕ ਕਰ ਰਹੇ ਸਨ

ਗੁਰ ਸਾਹਿਬ ਤੇ ਸਿੰਘ ਸਾਰਾ ਦਿਨ 6 ਦਸੰਬਰ 1705 ਨੂੰ ਨਿਹੰਗ ਖਾਂ ਦੀ ਗੜੀ ਵਿੱਚ ਠਹਿਰੇ ਜ਼ਖ਼ਮੀ ਭਾਈ ਬਚਿਤ੍ਰ ਸਿੰਘ ਨੂੰ ਇਲਾਜ ਲਈ ਉਥੇ ਛੱਡ,  ਸਾਰੇ ਸਿੰਘ ਤੇ ਗੁਰੂ ਸਾਹਿਬ ਰਾਤ ਸਮੇਂ ਲਖਮੀਪੁਰ ਵੱਲ ਨਿਕਲ ਤੁਰੇ ਨਿਹੰਗ ਖਾਂ ਦੀ ਸੇਵਾ ਤੋਂ ਖ਼ੁਸ਼ ਹੋ ਕੇ ਉਸ ਨੂੰ ਇਕ ਕਟਾਰ ਤੇ ਢਾਲ ਬਖ਼ਸ਼ੀ ਗੁਰੂ ਸਾਹਿਬ ਨੇ ਕੋਟਲਾ ਨਿਹੰਗ ਖਾਂ ਤੋਂ ਬੁਰ ਮਾਜਰਾ,  ਮਾਛੀਵਾੜੇ ਆਦਿ ਦਿਸ਼ਾ ਵੱਲ ਜਾਣਾ ਸੀ ਬੂਰ ਮਾਜਰਾ ਪਿੰਡ ਕੋਲ ਗੁਰੂ ਸਾਹਿਬ ਨੂੰ ਸੂਚਨਾ ਮਿਲੀ ਕਿ ਦੁਸ਼ਮਣ ਫੌਜਾਂ ਪਿੱਛਾ ਕਰ ਰਹੀਆਂ ਹਨ ਗੁਰੂ ਸਾਹਿਬ ਨੇ ਉਸ ਸਮੇਂ ਚਮਕੌਰ ਵੱਲ ਜਾਣ ਦਾ ਫੈਸਲਾ ਕੀਤਾ ਇਕ ਸੋਮੇਂ ਅਨੁਸਾਰ ਗੁਰੂ ਸਾਹਿਬ ਦੂਘਰੀ ਤੇ ਸ਼ਹਿਨਸ਼ਾਹ ਦੇ ਥੇਹ ਹੁੰਦੇ ਹੋਏ ਚਮਕੌਰ ਪਹੁੰਚੇ ਸਨ ਦੁਸ਼ਮਣਾਂ ਦੀ ਫ਼ੌਜ ਬੜੀ ਰਫ਼ਤਾਰ ਨਾਲ ਪਿੱਛੇ  ਰਹੀ ਸੀ ਅਤੇ ਚਮਕੌਰ ਨੂੰ ਸਾਰੀਆਂ ਦਿਸ਼ਾਵਾਂ ਵੱਲੋਂ ਘੇਰ ਲਿਆ ਗੁਰੂ ਸਾਹਿਬ ਨੇ ‘ਬੁਧੀ ਚੰਦ ਦੀ ਹਵੇਲੀ (ਚਮਕੌਰ ਦੀ ਗੜੀਵਿੱਚ ਰਹਿ ਕੇ ਬੇਮਿਸਾਲ ਦਲੇਰੀ ਨਾਲ ਜਿਵੇਂ ਦੁਸ਼ਮਣ ਫ਼ੌਜਾਂ ਦਾ ਮੁਕਾਬਲਾ ਕੀਤਾ,  ਉਹ ਸੰਸਾਰ ਦੀ ਜੰਗੀ-ਤਵਾਰੀਖ਼ ਦਾ ਇਕ ਅਹਿਮ ਸੁਨਹਿਰੀ ਵਰਕਾ ਹੈ

ਕਿਹਾ ਬੀਰ ਚਾਲੀ ਛੁਧਾਵੰਤ ਭਾਰੇ

 ਕਹਾ ਏਕ ਨੇ ਲਾਖ ਆਏ ਹਕਾਰੇ       (ਗੁਰਪ੍ਤਾਪ ਸੂਰਜ ਗ੍ਰੰਥ,  ਰਿਤ: 6)

ਇਥੇ ਇਹ ਬਾਤ ਗ਼ੌਰਤਲਬ ਹੈ ਕਿ ਆਨੰਦਪੁਰ ਸਾਹਿਬ ਦੇ ਚਾਲੀ ਮੁਕਤਿਆਂ ਵਿਚੋਂ ਚਮਕੌਰ ਪੁੱਜਣ ਤੱਕ 37 ਸਿੰਘ ਰਹਿ ਗਏ ਸਨ ਭਾਈ ਜੀਵਨ ਸਿੰਘ,  ਉਦੈ ਸਿੰਘ ਤੇ ਬਚਿੱਤਰ ਸਿੰਘ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ ਜਦੋਂ ਗੁਰੂ ਸਾਹਿਬ ਚਮਕੌਰ ਪੁੱਜੇ ਸਨ ਉਸ ਸਮੇਂ ਹੋਰ ਸਿੰਘ ਵੀ ਨਾਲ ਸ਼ਾਮਲ ਹੋ ਚੁੱਕੇ ਸਨ,  ਜਿਨ੍ਹਾਂ ਦੀ ਗਿਣਤੀ 47 ਹੋ ਚੁੱਕੀ ਸੀ ( 37 ਅਨੰਦਪੁਰੀ ਮੁਕਤੇ, 8 ਨਵੇਂ ਸਿੰਘ ਅਤੇ 2 ਵੱਡੇ ਸਾਹਿਬਜ਼ਾਦੇ) ਇਸ ਲੜਾਈ ਬਾਰੇ ‘ਬਚਿੱਤਰ ਨਾਟਕ ਵਿੱਚ ਜ਼ਿਕਰ ਆਉਂਦਾ ਹੈ:

ਮਾਨੋ ਘਟਾ ਉਮਡੀ ਚਹੁੰ ਉਰ ਤੇ

ਉਮਡ ਦਲ ਦੂਤ ਕੇ ਆਈ

ਘੇਰਿ ਲਈ ਚਮਕਉਰਾ ਸਬੇ ਸੇ

 ਰਹਿਉ ਕਹੀਂ ਰਾਹ ਕਹੋ ਕਿਤੁ ਲਾਹੀ

 ਚਾਰੇ ਦਿਸ਼ਾ ਦਲ ਆਨ ਪਰੇ ਤਾ

ਦੇਖਤ ਸਿੰਘ ਉਠੇ ਭਭਕਾਹੀ

ਸਾਹਿਬ ਸਿਉਂ ਤਬ ਲੇਤ ਖੁਸ਼ੀ ਮਨ ਮੇ

ਕਰ ਅਨੰਦ ਜੂਝਨ ਜਾਹੀ

   ਚਮਕੌਰ ਦੀ ਗੜ੍ਹੀ ਵਿੱਚ ਮੁੱਠੀ ਭਰ ਸਿੰਘਾਂ ਨੇ ਬੜੀ ਬਹਾਦਰੀ ਨਾਲ ਜੰਗ ਲੜੀ ਜਿਸ ਵਿਚ 37 ਸਿੰਘਾਂ ਸਮੇਤ ਦੋ ਵੱਡੇ ਸਾਹਿਬਜ਼ਾਦਿਆਂ ਸ਼ਹੀਦੀ ਪ੍ਰਾਪਤ ਕੀਤੀ ਰਾਤ ਸਮੇਂ  (7 ਦਸੰਬਰ 1705) ਤੱਕ ਗੁਰੂ ਸਾਹਿਬ ਤੇ ਪੰਜ ਸਿੰਘ ਗੜ੍ਹੀ ਵਿਚ ਰਹਿ ਗਏ ਸਨ ਰਾਤ ਸਮੇਂ ਪੰਜਾਂ ਸਿੰਘ ਨੇ ਗੁਰਮਤਾ ਕੀਤਾ ਜਿਸ ਨੂੰ ਗੁਰੂ ਸਾਹਿਬ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪਿਆ 7 ਦਸੰਬਰ 1705 ਦੀ ਰਾਤ ਨੂੰ ਗੁਰੂ ਸਾਹਿਬ ਤੇ ਤਿੰਨ ਸਿੰਘ,  ਨਬੀ ਖਾ ਅਤੇ ਗਨੀ ਖਾਂ ਦੀ ਸਹਾਇਤਾ ਨਾਲ ਗੜੀ ਤੋਂ ਬਾਹਰ ਨਿਕਲ ਕੇਵਲ ਦੋ ਸਿੰਘ ਭਾਈ ਸੰਤ ਸਿੰਘ ਬੰਗੇਸ਼ਰੀ ਅਤੇ ਭਾਈ ਸੰਗਤ ਸਿੰਘ ਅਰੋੜਾ ਹੀ ਗੜੀ ਵਿੱਚ ਰਹੇ,  ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਕਰਤਾ ਨੂੰ ਗੁਰੂ ਸਾਹਿਬ ਨੇ ਆਪਣੀ ਕਲਗੀ,  ਲਿਬਾਸ ਆਦਿ ਪਹਿਨਾਏਜਦੋਂ 8 ਦਸੰਬਰ ਦੀ ਸਵੇਰ ਨੂੰ ਗੜ੍ਹੀ 'ਤੇ ਦੁਸ਼ਮਣਾ ਵੱਲੋਂ ਇਕ ਜ਼ਬਰਦਸਤ ਹਮਲਾ ਹੋਇਆ ਜਿਸ ਵਿੱਚ ਇਹ ਦੋਵੇਂ ਸਿੰਘ ਲੜਦੇ ਲੜਦੇ ਸ਼ਹੀਦੀ ਪ੍ਰਾਪਤ ਕਰ ਗਏ

ਸਾਹਿਬਜ਼ਾਦਾ ਅਜੀਤ ਸਿੰਘ  ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਤਿੰਨ ਧਰਮ ਪਤਨੀਆਂ ਸਨ,  ਮਾਤਾ ਜੀਤ ਕੌਰ  ਮਾਤਾ ਸੁੰਦਰੀ ਜਾਂ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ (ਮਾਤਾ ਜੀਤ ਕੌਰ ਦੀ ਕੁੱਖੋਂ ਸਾਹਿਬਜਾਦਾ ਜੁਝਾਰ ਸਿੰਘ,  ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਪੈਦਾ ਹੋਏ ਮਾਤਾ ਸੁੰਦਰ ਕੌਰ ਦੀ ਕੁੱਖੋਂ ਸਾਹਿਬਜ਼ਾਦੇ ਅਜੀਤ ਸਿੰਘ 26 ਜਨਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਹੋਇਆ ਸੀ  ਮਾਤਾ ਸਾਹਿਬ ਕੌਰ ਦੇ ਘਰ ਕੋਈ ਔਲਾਦ ਨਹੀਂ ਸੀ ਸਾਹਿਬਜ਼ਾਦੇ ਅਜੀਤ ਸਿੰਘ ਤੇ ਸਾਹਿਬਜ਼ਾਦੇ ਜੁਝਾਰ ਸਿੰਘ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਸਾਹਿਬਜ਼ਾਦੇ ਕਰ ਕੇ ਯਾਦ ਕੀਤਾ ਜਾਂਦਾ ਹੈ ਸਾਹਿਬਜ਼ਾਦੇ ਅਜੀਤ ਸਿੰਘ ਬਚਪਨ ਤੋਂ ਹੀ ਬੜੇ ਜ਼ਹੀਨ,  ਗੁਰਬਾਣੀ ਨਾਲ ਸਰਸ਼ਾਰ ਅਤੇ ਫੁਰਤੀਲੇ ਸਨ ਛੋਟੀ ਉਮਰ ਵਿੱਚ ਹੀ ਘੋੜ ਸਵਾਰੀ,  ਗਤਕੇਬਾਜ਼ੀ ਅਤੇ ਬੰਦੂਕ ਚਲਾਉਣ ਵਿੱਚ ਮੁਹਾਰਤ ਹਾਸਲ ਕਰ ਲਈ ਸੀ 23 ਮਈ 1699 ਨੂੰ ਇਕ ਸੌ ਸਿੰਘਾਂ ਦੇ ਜਥੇ ਦੀ ਕਮਾਨ ਕਰਦੇ ਹੋਏ ਨੇੜਲੇ ਪਿੰਡ ਰੰਘੜਾਂ ਦੀ ਚੰਗੀ ਭੁਗਤ ਸਵਾਰੀ ਜਿਨ੍ਹਾਂ ਇਕ ਵੇਰ ਆਨੰਦਪੁਰ ਸਾਹਿਬ ਵੱਲ  ਰਹੀ ਪੋਠੋਹਾਰ ਦੀ ਸੰਗਤ ਨੂੰ ਲੁੱਟ ਲਿਆ ਸੀ15 ਮਾਰਚ 1700 ਨੂੰ ਬਜਰੂਤ ਪਿੰਡ ਦੇ ਗੁਜਰਾਂ 'ਤੇ ਹਮਲਾ ਕੀਤਾ,  ਜਿਨ੍ਹਾਂ ਇਕ ਵੇਰ ਦੜਪ ਦੀ ਸੰਗਤ ਨੂੰ ਲੁੱਟ ਲਿਆ ਸੀ 29 ਅਗਸਤ 1700 ਨੂੰ ਤਾਰਾਗੜ੍ਹ ਕਿਲ੍ਹੇ 'ਤੇ ਪਹਾੜੀ ਰਾਜਿਆਂ ਹਮਲਾ ਕੀਤਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿੰਘਾਂ ਸਮੇਤ ਬਹਾਦਰੀ ਨਾਲ ਹਮਲਾ ਪਛਾੜ ਦਿੱਤਾ ਇਸੇ ਤਰ੍ਹਾਂ ਅਕਤੂਬਰ 1700 ਨੂੰ ਦੁਬਾਰਾ ਪਹਾੜੀ ਫੌਜਾਂ ਨੇ ਨਿਰਮੋਹਗੜ੍ਹ ’ਤੇ ਹਮਲਾ ਕੀਤਾ ਤਾਂ ਸਾਹਿਬਜ਼ਾਦਾ ਮੋਹਰੀ ਹੋ ਕੇ ਤਨਦੇਹੀ ਨਾਲ ਲੜਿਆ ਅਤੇ ਅਨੇਕਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਕ ਵੇਰ ਬ੍ਰਾਹਮਣ ਦਵਾਰਕਾ ਦਾਸ ਦੀ ਪਤਨੀ ਬਸੀ ਕਲਾਂ ਦਾ ਹਾਕਮ ਚੁੱਕ ਕੇ ਲੈ ਗਿਆ 7 ਮਾਰਚ 1703 ਨੂੰ ਭਾਈ ਓਦੈ ਸਿੰਘ ਦੇ ਨਾਲ ਇਕ ਸੌ (100) ਸਿੰਘਾਂ ਦੇ ਜਥੇ ਨਾਲ ਸਾਹਿਬਜ਼ਾਦੇ ਨੇ ਬਸੀ ਕਲਾਂ ਤੋਂ ਬ੍ਰਾਹਮਣ ਦੀ ਪਤਨੀ ਛੁਡਾ ਕੇ ਬ੍ਰਾਹਮਣ ਨੂੰ ਹਵਾਲੇ ਕੀਤੀ ਸਾਹਿਬਜ਼ਾਦੇ ਅਜੀਤ ਸਿੰਘ ਨੇ ਆਪਣੀ ਉਮਰ ਦਾ ਬਹੁਤਾ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਹੀ ਗੁਜ਼ਾਰਿਆ ਮਈ 1705 ਵਿੱਚ ਜਦੋਂ ਆਨੰਦਪੁਰ ਸਾਹਿਬ ਨੂੰ ਪਹਾੜੀ ਤੇ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਸੀ ਤਾਂ ਆਪ ਵੀ ਉਥੇ ਸਨ ਦੋਵੇਂ ਵੱਡੇ  ਸਾਹਿਬਜ਼ਾਦ ਆਨੰਦਪੁਰ ਸਾਹਿਬ ਛੱਡਣ ਸਮੇਂ ਕਲਗੀਧਰ ਪਿਤਾ ਦੇ ਨਾਲ ਸਨ ਜਦੋਂ ਚਮਕੌਰ ਦੀ ਗੜੀ ਵਿੱਚ ਚਾਲੀ ਸਿੰਘਾਂ ਨੇ ਇਕ ਜ਼ਬਰਦਸਤ ਲੜਾਈ ਲੜੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਿੰਘ ਗਰਜ ਨਾਲ ਮੈਦਾਨ-ਜੰਗ ਵਿਚ ਜਾ ਕੇ ਜੰਗੀ ਕੋਲਤਬ ਦਿਖਾਏ ਅਤੇ ਵੈਰੀਆਂ ਨੂੰ ਮਾਰ ਮੁਕਾਇਆ ਤਾਂ ਸਾਰੇ ਦੁਸ਼ਮਣ ਖੁਦਾ-ਖ਼ੁਦਾ ਅਥਾਪਣ ਲੱਗੇ ਗੁਰ ਸੋਭਾ ਦਾ ਕਰਤਾ ਇਸ ਦਾ ਜ਼ਿਕਰ ਕਰਦਾ ਹੈ -

ਲੇਤ ਪਰੋਇ ਪਠਾਨ ਕੋ ਸਭਹਨ ਸਾਂਗ ਖਿਲਾਇ

ਦੇਖਤ ਹੀ ਸਭ ਕਰਤ ਹੈ ਅਰੇ ਖੁਦਾਇ ਖੁਦਾਇ ੩੮

 ਟੂਟ ਕੈ ਸਾਗ ਦੁਇ ਟੂਕ ਹੁਇ ਭੁਇਪਰੀ,

ਗਹੀਂ ਤਰਵਾਰ ਦਲ ਬਹੁ ਮਾਰੇ

ਦੁਇ ਕੇ ਸੀਸ ਧੁਰਿ ਕਰ ਚਾਰੇ

ਭਾਂਤਿ ਇਹ ਪੂਰ ਪਰਵਾਹ ਦੀਣੇ ਕਈ,

 ਏਕ ਕੇ ਸੀਸ ਧਰਿ ਦੁਇ ਟੁਕਰੇ ਕਰੈ,

ਕਰਤ ਚਰੀਆਉ ਮੈਂ ਪਰੇ ਸਾਰ ੪੧੫੦੮

ਸ਼ਹੀਦੀ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 18 ਸਾਲ, 11 ਮਹੀਨੇ 19 ਦਿਨ ਸੀ

ਸਾਹਿਬਜ਼ਾਦਾ ਜੁਝਾਰ ਸਿੰਘਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ 14 ਮਾਰਚ 1691 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਮਾਤਾ ਜੀਤ ਕੌਰ ਦੀ ਕੁੱਖੋਂ ਆਨੰਦਪੁਰ ਸਾਹਿਬ ਵਿੱਚ ਹੋਇਆ  ਬਚਪਨ ਤੋਂ ਹੀ ਆਪ ਜੀ ਬੜੇ ਬੁਧੀਮਾਨ,  ਗੁਰਬਾਣੀ ਦੇ ਗਿਆਤਾ,  ਘੋੜਸਵਾਰ : ਤੇਗਬਾਜ਼ੀ ਵਿੱਚ ਨਿਪੁੰਨ ਹੋ ਚੁੱਕੇ ਸਨ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵੱਲੋਂ ਤਾਂ ਆਪ ਵੀ ਨਾਲ ਹਮਸਫ਼ਰ ਸਨ ਚਮਕੌਰ ਦੀ ਜੰਗ ਸਮੇਂ ਗੜ੍ਹੀ 'ਚੋਂ ਨਿਕਲ ਕੇ ਜੰਗ ਛੱਡਦੇ ਆਹਮੋ-ਸਾਹਮਣੀ ਲੜਾਈ ਲੜੀ ਬਹੁਤ ਸਾਰੇ ਦੁਸ਼ਮਣ ਸਿਪਾਹੀਆਂ ਨੂੰ ਮਾਰ ਕੇ ਆਪ ਵੀ ਸ਼ਹੀਦੀ ਪ੍ਰਾਪਤ ਕੀਤੀ

ਚਾਹੂੰ ਉਰ ਦਲ ਦੇਖ ਕੈ,  ਨਿਕਟਿ ਪਹੂਚੇ ਆਇ

ਤੇਗ ਨੇਜ਼ਾ ਕਰ ਮੈਂ ਲਿਯੋ ਨਿਮਖ

 ਬਿਲਮ ਨਹੀਂ ਲਾਇ੫੮।।

ਬਰਛਾ ਲਗਾਵੈ ਜਾਇ,

ਲੇਤ ਹੈ ਪਰੋਇ ਤਾਹਿ(ਗੁਰ ਸੋਭਾ)

ਇਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੋਵੇਂ ਸਾਹਿਬਜ਼ਾਦਿਆ ਨੂੰ ਸ਼ਹੀਦੀ ਪ੍ਰੰਪਰਾ ਤੋਂ ਜਾਣੂ ਕਰਾਇਆ

ਹੇ ਸੁਤ ਤੁਮ ਹਮ ਕੇ ਹੋ ਪਿਯਾਰੇ

ਤੁਰਕ ਨਾਸ ਹਿਤ ਤੁਮ ਤਨ ਧਾਰੇ

ਜੇ ਆਪਨੇ ਸਿਰ ਰਣ ਮੈਂ ਲਾਗੇ

ਤਾਂ ਕਰ ਲਾਸ ਮਲੇਛ ਸੁਭਾਗੇ

ਤੇ ਤੇ ਯਾ ਸਮ ਸਮਾ ਨ ਕੋਈ

ਤੁਮ ਦੋਹਹੁ ਸੰਘਰ ਭਲ ਕੋਈ

(ਗੁਰਬਿਲਾਸ ਪਾਤਸ਼ਾਹੀ ਦਸਵੀਂ)

 ਸਿਖਰ ਦੁਪਹਿਰ ਸ਼ੁਰੂ ਹੋਈ ਇਹ ਲੜਾਈ ਸੂਰਜ ਅਲੋਪ ਹੋਣ ਤੱਕ ਹੋਦੀਂ ਰਹੀ  ਇਸ ਜੰਗ ਦਾ ਜ਼ਿਕਰ ਗੁਰੂ ਸਾਹਿਬ ਨੇ ‘ਜਫਰਨਾਮੇਂ ਵਿੱਚ ਵੀ ਕੀਤਾ ਹੈ

'ਚਰਾਗ ਜਹਾਂ ਨੂੰ ਖ਼ੁਦ ਬੁਰਕਾ ਪੇਸ਼ ਸਾਹਿ ਸਬ ਬਰਾਮ ਦਰਮਾ ਜਲਵਾ ਜਸੁ ੪੨

ਭਟਵਹੀ ਮੁਲਤਾਨੀ ਸਿੰਧੀ’ ਵਿਚ ਇਸ ਲੜਾਈ

ਦੀ ਤਫਸੀਲ ਵੀ ਮਿਲਦੀ ਹੈ “ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮੇਂ ਕਾ --- ਸੰਮਤ ਸਤਰਾਂ ਸੈ ਬਾਸਠ,  ਪੇਖ ਮਾਸੇ ਸੁਦੀ ਤੀਕ ਵੀਰਵਾਰ ਦਿਹ--- ਮੁਕਾਮ ਚਮਕੌਰ ਪਰਗਣਾ ਰੋਪੜ,  ਤੁਰਕ ਫ਼ੌਜ ਗੈਲ ਸਾਮੇ,  ਮਾਤੇ ਜੂਝ ਕੇ ਸ਼ਹਾਦਤਾਂ ਪਾਇ ਗਏਆਗੂ ਗੁਰੂ ਕੀ ਗਤਿ ਗੁਰੂ ਜਾਣੇ ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀ ਕਾ’ ਦਾ ਕਰਤਾ ਲਿਖਦਾ ਹੈ ਕਿ ਜੁਝਾਰ ਸਿੰਘ ਨਾਲ ਪੰਝੀ ਸਿੰਘ ਮੈਦਾਨੇ-ਜੰਗ ਵਿੱਚ ਨਾਲ ਆਏ ਸਨ

 “ਜੁਝਾਰ ਸਿੰਘ ਜੀ ਪੰਝੀ ਸਿੰਘ ਨਾਲਿ ਲੈ ਆਏ

ਹਛੇ ਲੜੇ,  ਤੁਰਕ ਰਾਜੇ ਮਾਰਿ ਹਟਾਏ ੫੬੩

 ਸ਼ਾਮ ਤੱਕ ਇਸ ਲੜਾਈ ਵਿਚੋਂ ਕੇਵਲ ਪੰਜ ਸਿੰਘ ਹੀ ਬਚੇ ਸਨ ਰਾਤ ਸਮੇਂ ਗੁਰੂ ਸਾਹਿਬ ਗੜ੍ਹੀ 'ਚੋਂ ਤਿੰਨ ਸਿੰਘਾਂ ਨਾਲ ਨਿਕਲ ਗਏਦੋ ਸਿੰਘ 8 ਦਸੰਬਰ, 1705 ਦੀ ਸਵੇਰ ਨੂੰ ਲੜਦੇ ਲੜਦੇ ਸ਼ਹੀਦੀ ਪਾ ਗਏ ਇਸ ਦਾ ਜ਼ਿਕਰ ਆਹਿਕਾਮਿ-ਆਲਮਗੀਰੀਦੇ ਸਫ਼ਾ 11 ਤੇ ਮਿਰਜ਼ਾ ਇਨਾਇਤੁਲਾ ਥਾਂ ਇਸਮੀ ਨੇ ਵੀ ਕੀਤਾ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹੀਦੀ ਸਮੇਂ ਕੁੱਲ ਉਮਰ 14 ਸਾਲ, 9 ਮਹੀਨੇ ਅਤੇ 7 ਦਿਨ ਸੀ

ਸਾਹਿਬਜ਼ਾਦਾ ਜ਼ੋਰਾਵਰ ਸਿੰਘਜ਼ੋਰਾਵਰ ਸਿੰਘ ਦਾ ਜਨਮ 17 ਨਵੰਬਰ, 1696 ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਮਾਤਾ ਜੀਤ ਕੌਰ ਦੀ ਕੁੱਖੋਂ ਆਨੰਦਪੁਰ ਸਾਹਿਬ ਵਿਖੇ ਹੋਇਆ ਛੋਟੀ ਉਮਰ ਤੋਂ ਹੀ ਉਨ੍ਹਾਂ ਦਾ ਹਿਰਦਾ ਸਿੱਖੀ ਸਿਪਰਿਟ ਨਾਲ ਲਟ ਲਟ ਬਲਦਾ ਸੀ ਜਦੋਂ ਗੁਰੂ ਸਾਹਿਬ ਨੇ 5 6 ਦਸੰਬਰ, 1705 ਨੂੰ ਆਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਇਹ ਵੀ ਉਨ੍ਹਾਂ ਦੇ ਨਾਲ ਸੀ ਦੋਵੇਂ ਛੋਟੇ ਸਾਬਿਜ਼ਾਦੇ ਮਾਤਾ ਗੁਜਰੀ ਜੀ ਨਾਲ ਹਮਸਫ਼ਰ ਹੋਏ ਸਨ ਬੰਸਾਵਲੀ ਨਾਮੇ ਦਾ ਕਰਤਾ ਲਿਖਦਾ ਹੈ

ਦੁਇ ਸਾਹਿਬਜ਼ਾਦੇ ਨਿਕਲ ਨਾਲਿ ਗਏ ਰਥ ਵਿਚਿ ਨਾਲਿ ਦਾਦੀ ਦੇ ਸੁੱਤੇ ਪਏ(੫੫੮)

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੇ ਸੂਕਦੀ ਸਰਸਾ ਨਦੀ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਪਾਰ ਕੀਤੀ ਤਾਂ ਇਹ ਬਾਕੀ ਕਾਫ਼ਲੇ ਨਾਲੋਂ ਵਿਛੜ ਗਏ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:

ਲਖ਼ਤਿ ਜਿਗਰ ਹਜ਼ੂਰ ਕੇ ਜਿਸ ਦਮ ਵਿਛੜ ਗਏ

ਪਾਉ ਵਹੀ ਵਫੂਹਿ ਮੁਹੱਬਤ ਸੇ ਗੜਵ ਗਏ

ਜ਼ੋਰਾਵਰ ਔਰ ਫ਼ਤਿਹ ਕਾ,  ਇਸ ਦਮ ਬਿਆਂ ਸੁਣੋ

 ਪਹੁੰਚੇ ਬਿਛੜ ਕੇ ਹਾਇਕਹਾਂ ਸੇ ਕਹਾਂ ਸੁਨੋ

ਸਰਸਾ ਨਦੀ ਦੇ ਕੰਢੇ ਜੋ ਉਦੈ ਸਿੰਘ ਦੇ ਜੱਥੇ ਨੇ ਵੈਰੀਆਂ ਨਾਲ ਲੜਾਈ ਲੜੀ ਉਸ ਦਾ ਜਿਕਰ ਗੁਰੂ ਸਾਹਿਬ ਨੇ ਆਪ ਕੀਤਾ ਹੈ

ਸ਼ਾਹੀ ਟਿੱਬੀ ਆਣਿ ਕੈ ਖੜੇ ਤਏ ਤਿਹ ਥਾਨੁ 

ਰਾਜਾ ਅਰੁ ਤੁਰਕਾਨ ਸਬ ਨਿਕਿਟ ਪਹੁੰਚੇਆਨ

ਉਦੈ ਸਿੰਘ ਲਲਕਾਰ ਕੇ ਖੁਸ਼ੀ ਕਰੀ ਕਰਤਾਰ

ਸਫਲ ਜਨਮ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ 

 ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਸੋਈਆ ਗੰਗੂ ਬ੍ਰਾਹਮਣ ਆਪਣੇ ਨਾਲ ਪਿੰਡ ਸਹੇੜੀ (ਨੇੜੇ ਮਠਿੰਡਾਲੈ ਗਿਆ ਉਸ ਨੇ ਇਨ੍ਹਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਸਵੇਰ ਹੁੰਦਿਆਂ ਹੀ ਗੰਗੂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਿ੍ਫ਼ਤਾਰ ਕਰ ਕੇ ਸੂਬੇਦਾਰ ਵਜ਼ੀਰ ਖਾਂ ਸਰਹਿੰਦ ਦੇ ਹਵਾਲੇ ਕਰ ਦਿੱਤਾ ਅਤੇ ਸਾਰਿਆਂ ਸ਼ਾਹੀ ਕੈਦੀਆਂ ਨੂੰ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ

ਨਵਾਬ ਵਜ਼ੀਰ ਖਾਂ ਪਾਸ ਪਕੜੇ ਗਏ,

 ਸੀਰੰਦੀ ਜਾਇ ਦਾਦੀ ਪੋਤੇ ਤਿੰਨ ਭੈਦਿ ਪਏ(੫੫੮)

       ਦੂਜੇ ਦਿਨ ਸੂਬੇਦਾਰ ਦੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਲਈ ਲੈ ਗਏ ਜਦੋਂ ਸਾਹਿਬਜ਼ਾਦੇ ਕਚਹਿਰੀ ਵਿੱਚ ਪੇਸ਼ ਹੋਏ ਤਾਂ ਇਨ੍ਹਾਂ ਨੇ ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾਈ ਪਹਿਲਾਂ ਇਨ੍ਹਾਂ ਦੋਵੇਂ ਮਾਸੂਮ ਬੱਚਿਆਂ ਨੂੰ ਵਾਅਦੇ ਅਤੇ ਵਰਗਲਾ ਕੇ ਮੁਸਲਮਾਨ ਧਰਮ ਕਬੂਲ ਕਰਨ ਦੀ ਪੇਸ਼ਕਤ ਕੀਤੀ ਗਈ ਜਦੋਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਤਾਂ ਤੁਸੀਹੇ ਅਤੇ ਧਮਕੀਆਂ ਦੇਣ ਦੇ ਹਥਕੰਡੇ ਵਰਤੇ ਗਏ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਮਾਸੂਮ ਬੱਚਿਆਂ ਨੂੰ ਮਾਰਨ ਤੋਂ ਸੂਬੇਦਾਰ ਵਜ਼ੀਖ ਖਾਂ ਨੂੰ ਵਰਜਿਆਕਚਹਿਰੀ ਵਿੱਚ ਹੀ ਮੌਜੂਦ ਸੂਬੇਦਾਰ ਦੇ ਦੀਵਾਨ ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਮਾਰਨ ਲਈ ਵਜ਼ੀਰ ਖਾਂ ਨੂੰ ਉਕਸਾਇਆ

ਨਵਾਬ ਵਜ਼ੀਰ ਖਾਂ ਸੋ ਛਡਵੇ ਲਾਏਂ

ਸੁੱਚੇ ਪੁਰੀ ਨੇ ਚੁਗਲੀ ਕਰਿ ਦੋਨੇ ਮਰਿਵਾਏ---੫੮੦

(ਬੰਸਾਵਲੀ ਨਾਮਾ)

ਸੂਬੇਦਾਰ ਵਜ਼ੀਰ ਖਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਜ਼ਿੰਦਾ ਚਿਣਾਉਣ ਦਾ ਆਦੇਸ਼ ਦਿੱਤਾ ਇਹ ਘਟਨਾ 12 ਦਸੰਬਰ, 1705 ਦੀ ਹੈ ਕੁਝ ਘੰਟਿਆਂ ਬਾਅਦ ਜਦੋਂ ਦੀਵਾਰ ਮੋਢਿਆਂ ਉਪਰ  ਗਈ ਤਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆਸ਼ਹੀਦੀ ਸਮੇਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਕੁੱਲ ਉਮਰ 9 ਸਾਲ,  ਇਕ ਮਹੀਨਾ ਤੇ ਪੰਜ ਦਿਨ ਸੀ

ਸਾਹਿਬਜ਼ਾਦਾ ਫ਼ਤਹਿ ਸਿੰਘਇਨ੍ਹਾਂ ਦਾ ਜਨਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਮਾਤਾ ਜੀਤ ਕੌਰ ਦੀ ਕਦੇ 26 ਫਰਵਰੀ, 1699 ਨੂੰ ਆਨੰਦਪੁਰ ਸਾਹਿਬ ਵਿੱਚ ਹੋਇਆ ਮਾਤਾ ਜੀਤ ਕੌਰ ਦਾ ਦੇਹਾਂਤੋਂ | 6 ਦਸੰਬਰ 1700 ਨੂੰ ਹੋਇਆ ਉਸ ਸਮੇਂ ਫ਼ਤਹਿ ਸਿੰਘ ਦੀ ਉਮਰ ਇਕ ਸਾਲ ਦਸ ਮਹੀਨੇ ਦੀ ਸੀ ਇਸ ਲਈ ਇਨ੍ਹਾਂ ਦੋਵੇਂ ਛੋਟੇ ਵੀਰਾ ਦੀ ਪਰਵਰਸ਼ ਦਾਦੀ ਮਾਤਾ ਗੁਜਰੀ ਜੀ ਦੀ ਦੇਖ ਰਖ ਹੇਠ ਪ੍ਰਵਾਨ ਚੜੀ  5-6 ਦਸੰਬਰ 1705 ਨੂੰ ਮਾਤਾ ਗੁਜਰੀ ਜੀ ਤੇ ਵੱਡੇ ਵੀਰ  ਸਿੰਘ ਵੀ ਕਿਲ੍ਹੇ ' ਬਾਹਰ ਇਕੱਠੇ ਨਿਕਲੇ ਸਨ ਬਾਅਦ ਵਿੱਚ ਸਰਸਾ ਨਦੀ ਪਾਰ ਕਰ ਕੇ ਗੰਗੂ ਬ੍ਰਾਹਮਣ  ਨੇ ਸਰਹਿੰਦ ਦੇ ਸੂਬੇਦਾਰ ਕੋਲੋਂ ਸ਼ਹੀਦ ਕਰਵਾ ਛੱਡ ਸਨ ਮਾਤਾ ਗੁਜਰੀ ਤੋੰ ਵਿਦਾਇਗੀ ਲੈ ਕੇ ਜਦੋਂ ਦੋਵੇਂ ਸਾਹਿਬਜ਼ਾਦੇ ਕਚਹਿਰੀ ਵੱਲ ਜਾ ਰਹੇ ਸਨ,  ਕਵੀ ਅੱਲਾ ਯਾਰ ਖਾਂ ਜੋਗੀ ਨੇ ਇਹ ਦ੍ਰਿਸ਼ ਖਿਚਿਆ ਹੈ:

ਜਾਨ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ

ਕੇਸੋ ਕੇ ਕੰਘੀ ਕਰੋ ਜਰਾ ਮੂੰਹ ਧੁਲਾ ਤੋਂ ਲੂੰ

ਪਿਆਰੇ ਸਰੋੰ ਪੈ ਨੰਨ੍ਹੀ ਸੀ ਕਲਗੀ ਸਹਜਾ ਤੋ ਲੂੰ

ਮਰਣੇ ਸੇ ਪਹਿਲੇ ਤੁਮ ਕੋ ਮੈਂ ਦੁਲਹਾ ਬਨਾ ਤੋ ਲੂੰ

ਮਾਸੂਮ ਬੱਚਿਆਂ ਨੂੰ ਬੜੇ ਲੋਭ,  ਲਾਲਚ ਦਿੱਤੇ ਗਏ ਪਰ ਇਨ੍ਹਾਂ ਹਰ ਤਰ੍ਹਾਂ ਦੇ ਤਸੀਹੇ ਛੱਡ ਕੇ ਸ਼ਹਾਦਤ ਦਾ ਜਾਮ ਪੀਤਾ ਜੋ ਸੰਸਾਰ ਦੀ ਤਵਾਰੀਖ਼ ਵਿੱਚ ਅਨੋਖੀ ਅਤੇ ਬੇਮਿਸਾਲ ਹੈ ਆਪਣੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਅਤੇ ਪੜਦਾਦਾ ਗੁਰੂ ਹਰਿਗੋਬਿੰਦ ਸਾਹਿਬ ਦੇ ਮਨੋਭਾਵਾਂ,  ਧਰਮ ਦੀ ਵਿਚਾਰਧਾਰਾ ਤੇ ਚਿੱਟਾਨ ਵਾਂਗ ਖੜ੍ਹੇ ਰਹੇ ਅਤੇ ਜ਼ਾਲਮੀ ਹਾਕਮਾਂ ਦੇ ਮਨਸੂਬੇ ਚਕਨਾਚੂਰ ਕੀਤੇ ਸੰਸਾਰ ਦੇ ਇਤਿਹਾਸ ਵਿੱਚ ਇੰਝ ਪਹਿਲੀ ਵੇਰ ਹੋਇਆ ਕਿ ਮਾਸੂਮ ਬੱਚਿਆਂ ਨੂੰ ਭਵਿੱਖ ਦੇ ਸੁਖ,  ਤਸੀਹੇ ਦੀਆਂ ਧਮਕੀਆਂ ਅਤੇ ਮੌਤ ਦੇ ਡਰ ਉਨ੍ਹਾਂ ਨੂੰ ਆਪਣਾ ਗੌਰਵਮਈ ਧਰਮ ਛੱਡਣ ਲਈ ਫੁਸਲਾ ਨਾ ਸਕੇ ਇੰਝ ਮਾਸੂਮ ਬੱਚਿਆਂ ਨੇ ਆਪਣੇ ਧਰਮ ਤੇ ਸੁਤੰਤਰਤਾ ਲਈ ਕੁਰਬਾਨੀ ਦੀ ਮਿਸਾਲ ਕਾਇਮ ਕੀਤੀ ਇਹ ਘਟਨਾ 12 ਦਸੰਬਰ 1705 ਦੀ ਹੈ

 ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡ ਨਾਲਿ ਬੇਗ ਛੁਟ ਗਏ

ਅਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ੫੮

(ਬੰਸਾਵਲੀ ਨਾਮਾ)

   ਇਨ੍ਹਾਂ ਦੋਵੇਂ ਸਾਹਿਬਜ਼ਾਦਿਆਂ ਦੇ ਸੀਸ ਖੰਡੇ ਨਾਲ ਕੱਟ ਕੇ ਤਸੀਹੇ ਦਿੱਤੇ ਗਏ ਸਾਹਿਬਜ਼ਾਦਾ ਜੋਰਾਵਰ ਸਿੰਘ ਤਾਂ ਜਲਦੀ ਖੰਡੇ ਨਾਲ ਪ੍ਰਾਨ ਤਿਆਗ ਗਏ ਪਰ ਛੋਟਾ ਸਾਹਿਬਜ਼ਾਦਾ ਫ਼ਤਿਹ ਸਿੰਘ ਅੱਧੀ ਘੜੀ (ਤਕਰੀਬਨ 12 ਮਿੰਟਤੱਕ ਜੀਵੰਦੇ ਅਤੇ ਚਰਨ ਮਾਰਦੇ ਰਹੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਕੁੱਲ ਉਮਰ ਸ਼ਹੀਦੀ ਸਮੇਂ 6 ਸਾਲ, 10 ਮਹੀਨੇ 'ਤੇ 14 ਦਿਨ ਸੀ

ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮੇਂ ਵਿੱਚ ਲਿਖਿਆ ਕਿ ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਪਰ ਅਜੇ ਕੁੰਡਲੀਦਾਰ ਨਾਗ  ਰੂਪੀ ਖ਼ਾਲਸਾ ਉੰਜ ਦਾ  ਉੰਜ ਹੈ

ਚਿਹਾ  ਸ਼ੁਦ ਕਿ ਚੂੰ ਬਚੱਗਾਂ ਕੁਸ਼ਤ ਚਾਰ

 ਕਿ ਬਾਨੀ ਬਮਾਦਸਤ ਪੇਚੀਦ ਮਾਰ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਅਦ ਮਾਤਾ ਗੁਜਰੀ ਜੀ ਨੂੰ ਵੀ ਸੂਬੇਦਾਰ ਦੇ ਸਿਪਾਹੀਆਂ  ਨੇ ਤਸਹੇ ਦੇ ਕੇ ਠੰਢੇ ਬੁਰਜ ਵਿੱਚ ਮਾਰ ਦਿੱਤਾ ਬਾਅਦ ਵਿੱਚ ਸਰਹਿੰਦ ਦੇ ਹੀ ਇਕ ਵਪਾਰੀ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੁਹਰਾਂ ਵਿਛਾ ਕੇ ਜ਼ਮੀਨ ਖ਼ਰੀਦੀ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਇਥੇ ਹੀ ਹੁਣ ਗੁਰਦੁਆਰਾ ਫਤਿਹਗੜ ਸਾਹਿਬ ਹੈ ਸੰਸਾਰ ਦੇ ਇਤਿਹਾਸ ਵਿੱਚ ਇਹ ਸੱਭ ਤੋਂ ਕੀਮਤੀ ਜਮੀਨ  ਮੰਨੀ ਜਾਂਦੀ ਹੈ | ਸੰਸਾਰ ਵਿੱਚ ਇਸ ਅਨੋਖੀ ਘਟਨਾ ਨੂੰ ਅੱਲਾ ਯਾਰ ਖਾਂ ਜੋਗੀ ਇਸ ਸ਼ਹਾਦਤ ਨੂੰ ਸਿੱਖ ਸਲਤਨਤ ਦਾ ਨੀਂਹ ਪੱਥਰ ਕਰਾਰ ਦਿੰਦਾ ਹੈ

ਹਮ ਜਾਨ ਦੇ ਕੇ ਔਰੋੰ ਕੀ ਜਾਨ ਬਚਾ ਚਲੇ

 ਸਿੱਖੀ ਕੀ ਨੀਂਵ ਹਮ ਹੈਂ ਸਰ ਪਰ ਉਠਾ ਚਲੇ

 ਗੁਰਿਆਈ ਕਾ ਹੈ ਕਿਸਾ ਜਹਾਂ ਮੈਂ ਬਨਾ ਚਲੇ

 ਸਿੰਘੌਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ (ਸ਼ਹੀਦਾਇ-ਵਫ਼ਾ)

 

Have something to say? Post your comment

 

ਧਰਮ

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਅਲੌਕਿਕ ਜਲੌ

ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ ਐਡਵੋਕੇਟ ਧਾਮੀ ਨੇ 

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ